ਪਰਿਭਾਸ਼ਾ
ਸ਼ਸਤ੍ਰਨਾਮਮਾਲਾ ਵਿੱਚ ਇਹ ਪਦ ਕਈ ਵਾਰ#ਆਉਂਦੇ ਹਨ. ਯਥਾ- "ਆਦਿ ਸਬਦ ਮਾਤੰਗ ਭਣੀਜੈ। ਚਾਰ ਬਾਰ ਨ੍ਰਿਪ ਪਦ ਕੋ ਦੀਜੈ। ਅਰਿਣੀ ਤਾਂਕੇ ਅੰਤ ਬਖਾਨੋ। ਸਭ ਸ੍ਰੀ ਨਾਮ ਤੁਪਕ ਕੇ ਜਾਨੋ." (੧੨੫੦) ਮਾਤੰਗ ਨ੍ਰਿਪ ਨ੍ਰਿਪ ਨ੍ਰਿਪ ਨ੍ਰਿਪ ਅਰਿ. ਮਾਤੰਗ (ਹਾਥੀ) ਦਾ ਸ੍ਵਾਮੀ ਇੰਦ੍ਰ, ਉਸ ਦਾ ਸ੍ਵਾਮੀ ਕਸ਼੍ਯਪ, ਉਸ ਦੀ ਮਾਲਕੀਯਤ ਪ੍ਰਿਥਿਵੀ, ਪ੍ਰਿਥਿਵੀ ਦੇ ਲੋਕਾਂ ਦੀ ਰਖ੍ਯਾ ਕਰਨ ਵਾਲੀ ਰਾਜਾ ਦੀ ਸੈਨਾ, ਉਸ ਦੀ ਵੈਰਣ ਬੰਦੂਕ. ਇਵੇਂ ਹੀ ਨ੍ਰਿਪ ਦੀ ਥਾਂ ਕਿਤੇ ਨਾਇਕਪਦ ਅਤੇ ਕਿਤੇ ਪਤਿ ਸ਼ਬਦ ਆਉਂਦਾ ਹੈ. ਦੇਖੋ, ਅੰਕ ੧੨੮੪.
ਸਰੋਤ: ਮਹਾਨਕੋਸ਼