ਪਰਿਭਾਸ਼ਾ
ਚਾਰ ਮਤਾਂ ਦੀ ਮਾਲਾ. ਵੈਸਨਵਾਂ ਦੀ ਮਾਲਾ ਤੁਲਸੀ, ਕਮਲਗੱਟਾ ਅਤੇ ਸਫ਼ੇਦ ਚੰਦਨ ਦੀ। ਸ਼ਾਕ੍ਤਿਕਾਂ ਦੀ ਮਾਲਾ ਲਾਲ ਚੰਦਨ ਦੀ। ਸ਼ੈਵਾਂ ਦੀ ਮਾਲਾ ਰੁਦ੍ਰਾਕ੍ਸ਼੍ ਦੀ।ਸੌਰ (ਸੂਰਯ ਉਪਾਸਕਾਂ ਦੀ ਮਾਲਾ) ਸੁਵਰਣ (ਸੋਨੇ) ਦੀ। "ਮਾਲਾ ਮੇਲੀ ਚਾਰ." (ਸ. ਕਬੀਰ) ੨. ਚਾਰ ਪ੍ਰਕਾਰ ਦੀ ਮਾਲਾ, ਜਿਸ ਵਿੱਚ ਸਭ ਮਤਾਂ ਦੀਆਂ ਜਪਨੀਆਂ ਆ ਜਾਂਦੀਆਂ ਹਨ- ਕਾਸ੍ਟਮਾਲਾ, ਫਲਮਾਲਾ, ਧਾਤੁਮਾਲਾ ਅਤੇ ਰਤਨਮਾਲਾ. ਦੇਖੋ, ਜਪਮਾਲਾ.
ਸਰੋਤ: ਮਹਾਨਕੋਸ਼