ਪਰਿਭਾਸ਼ਾ
ਵਿ- ਚਾਉਵਾਲਾ। ੨. ਉਮੰਗ ਵਧਾਉਣ ਵਾਲਾ. "ਰਣ ਘੁਰੇ ਨਗਾਰੇ ਚਾਵਲੇ." (ਚੰਡੀ ੩) ੩. ਸੰਗ੍ਯਾ- ਇੱਕ ਅੰਨ, ਜੋ ਮਾਸ (ਮਾਹਾਂ) ਦੀ ਕ਼ਿਸਮ ਦਾ ਹੁੰਦਾ ਹੈ. ਇਸ ਦਾ ਫਲੀ ਬਹੁਤ ਲੰਮੀ ਹੁੰਦੀ ਹੈ. L. Dolichos Sinesis । ੪. ਅਰੋੜਿਆਂ ਦੀ ਇੱਕ ਜਾਤਿ. ਚਾਵਲਾਂ ਦਾ ਵਪਾਰ ਕਰਨ ਤੋਂ ਇਹ ਸੰਗ੍ਯਾ ਪਹਿਲੇ ਸਮੇਂ ਹੋਈ ਹੈ.
ਸਰੋਤ: ਮਹਾਨਕੋਸ਼