ਚਾਸਨੀ
chaasanee/chāsanī

ਪਰਿਭਾਸ਼ਾ

ਡਿੰਗ. ਸੰਗ੍ਯਾ- ਪ੍ਰਿਥਿਵੀ. ਜ਼ਮੀਨ। ੨. ਫ਼ਾ. [چاشنی] ਚਾਸ਼ਨੀ. ਸੰਗ੍ਯਾ- ਚੱਖਣ ਦੀ ਵਸ੍‍ਤੁ। ੩. ਪਕਾਕੇ ਗਾੜ੍ਹਾ ਕੀਤਾ ਸ਼ਰਬਤ, ਜਿਸ ਵਿੱਚ ਡੋਬਕੇ ਜਲੇਬੀ ਆਦਿ ਮਿਠਾਈ ਬਣਾਈਦੀ ਹੈ. ਦੇਖੋ, ਸੰ ਚਸ ਧਾ। ੪. ਸੁਵਰਣ (ਸੋਨੇ) ਅਤੇ ਚਾਂਦੀ ਦੀ ਰੰਗਤ, ਜਿਸ ਤੋਂ ਧਾਤੁ ਦੀ ਨਿਰਮਲਤਾ ਜਾਣੀ ਜਾਵੇ.
ਸਰੋਤ: ਮਹਾਨਕੋਸ਼