ਚੜਤ ਸਿੰਘ
charhat singha/charhat singha

ਪਰਿਭਾਸ਼ਾ

ਦਸ਼ਮੇਸ਼ ਦਾ ਹਜੂਰੀ ਮਲਵਈ ਸਿੱਖ ਦਾਨ ਸਿੰਘ ਦਾ ਭਾਈ। ੨. ਸੁਕ੍ਰਚੱਕੀਆਂ ਦੀ ਮਿਸਲ ਦਾ ਮੋਢੀ, ਮਹਾਰਾਜਾ ਰਣਜੀਤ ਸਿੰਘ ਦਾ ਦਾਦਾ, ਜੋ ਸੰਮਤ ੧੭੭੯ ਵਿੱਚ ਜਨਮਿਆ ਅਤੇ ਖਾਲਸਾਦਲ ਨਾਲ ਮਿਲਕੇ ਅਨੇਕ ਧਰਮਯੁੱਧ ਕਰਦਾ ਰਿਹਾ, ਇਸ ਨੇ ਆਪਣੇ ਬਲ ਨਾਲ ਗੁਜਰਾਂਵਾਲੇ ਦੀ ਵਡੀ ਰਿਆਸਤ ਬਣਾ ਲਈ ਸੀ. ਇਸ ਦਾ ਦੇਹਾਂਤ ਆਪਣੀ ਹੀ ਬੰਦੂਕ਼ ਪਾਟ ਜਾਣ ਤੋਂ ਸੰਮਤ ੧੮੩੨ ਵਿੱਚ ਹੋਇਆ. ਪ੍ਰਾਚੀਨ ਪੰਥਪ੍ਰਕਾਸ਼ ਵਿੱਚ ਇਸ ਦਾ ਨਾਮ ਚੜ੍ਹ ਸਿੰਘ ਲਿਖਿਆ ਹੈ.
ਸਰੋਤ: ਮਹਾਨਕੋਸ਼