ਪਰਿਭਾਸ਼ਾ
ਜਿਲਾ ਗੁੱਜਰਾਂਵਾਲਾ, ਥਾਣਾ ਮਾਂਡੇ ਵਿੱਚ ਇੱਕ ਪਿੰਡ, ਜਿਸ ਵਿੱਚ ਭਾਈ ਪਿਰਾਣੇ ਦੇ ਪ੍ਰੇਮ ਨਾਲ ਖਿੱਚੇ ਹੋਏ ਗੁਰੂ ਅਰਜਨ ਸਾਹਬਿ ਆਏ. ਸਤਿਗੁਰੂ ਦੇ ਨਿਵਾਸ ਦੇ ਥਾਂ ਗੁਰਦ੍ਵਾਰਾ ਬਣਿਆ ਹੋਇਆ ਹੈ, ਜਿਸ ਨਾਲ ਸਿੱਖਰਾਜ ਸਮੇਂ ਦੀ ਚਾਲੀ ਘੁਮਾਉਂ ਜ਼ਮੀਨ ਮੁਆਫ਼ ਹੈ. ਇਹ ਰੇਲਵੇ ਸਟੇਸ਼ਨ ਏਮਨਾਬਾਦ ਤੋਂ ਦਸ ਮੀਲ ਪੂਰਵ ਹੈ। ੨. ਗੁਰੂ ਕਾ ਚੱਕ, ਚੱਕ ਰਾਮਦਾਸ ਅਤੇ ਰਾਮਦਾਸਪੁਰ ਇਹ ਅਮ੍ਰਿਤਸਰ ਦੇ ਨਾਮ ਗੁਰੂ ਅਰਜਨ ਸਾਹਿਬ ਦੇ ਸਮੇ ਸੱਦੇ ਜਾਂਦੇ ਸਨ.
ਸਰੋਤ: ਮਹਾਨਕੋਸ਼