ਛਈ
chhaee/chhaī

ਪਰਿਭਾਸ਼ਾ

ਕ੍ਸ਼੍ਯ ਭਈ. ਨਾਸ਼ ਹੋਈ. "ਚਿਤਚਿੰਤਾ ਅਬ ਸਗਲੀ ਛਈ." (ਗੁਪ੍ਰਸੂ) ੨. ਸੰਗ੍ਯਾ- ਕ੍ਸ਼੍ਯ ਰੋਗ. ਖਈ ਰੋਗ. "ਛਈ ਰੋਗ ਅਰੁ ਸੰਨਿਪਾਤ ਗਨ." (ਚਰਿਤ੍ਰ ੪੦੫) ਦੇਖੋ, ਖਈ.
ਸਰੋਤ: ਮਹਾਨਕੋਸ਼