ਪਰਿਭਾਸ਼ਾ
ਛਤੀਹ (੩੬) ਪ੍ਰਕਾਰ ਦੇ ਅਮ੍ਰਿਤ ਤੁੱਲ ਰਸਦਾਇਕ ਭੋਜਨ. ਕਈ ਵਿਦ੍ਵਾਨਾਂ ਨੇ ਖਾਣਯੋਗ੍ਯ ਪਦਾਰਥਾਂ ਦੀ ੩੬ ਗਿਣਤੀ ਕੀਤੀ ਹੈ, ਪਰ ਇਹ ਕੇਵਲ ਕਪੋਲਕਲਪਨਾ ਹੈ. ਭਾਈ ਗੁਰਦਾਸ ਜੀ ਨੇ ਛਤੀਹ ਭੋਜਨਾਂ ਦਾ ਸੁੰਦਰ ਨਿਰਣਾ ਕੀਤਾ ਹੈ- "ਖਟ ਰਸ ਮਿਠਰਸ ਮੇਲਕੈ ਛਤੀਹ ਭੋਜਨ ਹੋਨ ਰਸੋਈ." ਇੱਕ ਇੱਕ ਰਸ ਦੇ ਛੀ ਛੀ ਭੇਦ ਪਰਸਪਰ ਮੇਲ ਤੋਂ ਹੋ ਜਾਂਦੇ ਹਨ ਅਤੇ ਇਹ ਅਰਥ ਸਾਰੇ ਦੇਸਾਂ ਵਿੱਚ ਘਟ ਸਕਦਾ ਹੈ. "ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ." (ਸੁਖਮਨੀ) "ਛਤੀਹ ਅੰਮ੍ਰਿਤ ਭੋਜਨ ਖਾਣਾ." (ਮਾਝ ਮਃ ੫) ੨. ਭਾਵ- ਸਰਵ ਪ੍ਰਕਾਰ ਦੇ ਭੋਜਨ.
ਸਰੋਤ: ਮਹਾਨਕੋਸ਼