ਪਰਿਭਾਸ਼ਾ
ਸੰ. छान्दोग्य ਸਾਮਵੇਦ ਦੀ ਇੱਕ ਉਪਨਿਸ੍ਦ। ੨. ਸਾਮਵੇਦ ਦਾ ਇੱਕ ਬ੍ਰਾਹਮਣਭਾਗ, ਜਿਸ ਦੇ ਪਹਿਲੇ ਦੋ ਭਾਗਾਂ ਵਿੱਚ ਵਿਆਹ ਆਦਿ ਸੰਸਕਾਰਾਂ ਦਾ ਵਰਣਨ ਹੈ ਅਤੇ ਅੱਠ ਭਾਗ (ਪ੍ਰਾਪਠਕਾਂ) ਵਿੱਚ ਉਪਨਿਸਦ੍ ਹੈ. ਇਸ ਪੁਰ ਸ਼ੰਕਰਾਚਾਰਯ ਦਾ ਉੱਤਮ ਭਾਸ਼੍ਯ ਹੈ. ਛਾਂਦੋਗ੍ਯ ਉਪਨਿਸਦ੍ ਵਿੱਚ ਓਅੰ ਦੀ ਵ੍ਯਾਖ੍ਯਾ, ਯੱਗਾਂ ਦੀ ਵਿਧੀ ਅਤੇ ਆਤਮਵਿਦ੍ਯਾ ਦਾ ਵਰਣਨ ਹੈ.
ਸਰੋਤ: ਮਹਾਨਕੋਸ਼