ਛਾਣਨਾ
chhaananaa/chhānanā

ਪਰਿਭਾਸ਼ਾ

ਕ੍ਰਿ- ਛਿਦ੍ਰਾਂ ਵਿੱਚਦੀਂ. ਕੱਢਣਾ. ਚਾਲਨੀ (ਛਲਨੀ) ਅਥਵਾ ਵਸਤ੍ਰ ਵਿੱਚਦੀਂ ਕਿਸੇ ਵਸਤੁ ਨੂੰ ਕੱਢਣਾ, ਜਿਸ ਤੋਂ ਉਸ ਦਾ ਸੂਖਮ ਭਾਗ ਪਾਰ ਨਿਕਲ ਜਾਵੇ ਅਤੇ ਮੋਟਾ ਹਿੱਸਾ ਅੰਦਰ ਰਹਿ ਜਾਵੇ. "ਛਾਮੀ ਖਾਕੁ ਬਿਭੂਤ ਚੜਾਈ." (ਮਾਰੂ ਅਃ ਮਃ ੧) ੨. ਨਿਖੇਰਨਾ. ਅਲਗ ਕਰਨਾ। ੩. ਖੋਜ ਕਰਨਾ. ਅਸਲੀਅਤ ਜਾਣਨ ਦਾ ਯਤਨ ਕਰਨਾ।
ਸਰੋਤ: ਮਹਾਨਕੋਸ਼

ਸ਼ਾਹਮੁਖੀ : چھاننا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

to sieve, strain, filter, bolt, percolate; noun, masculine same as ਛਾਨਣਾ
ਸਰੋਤ: ਪੰਜਾਬੀ ਸ਼ਬਦਕੋਸ਼