ਪਰਿਭਾਸ਼ਾ
ਯੋਗਪ੍ਰਦੀਪਿਕਾ ਵਿੱਚ ਲਿਖਿਆ ਹੈ ਕਿ ਸ਼ਿਵ ਨੇ ਪਾਰਵਤੀ ਨੂੰ ਆਖਿਆ ਕਿ ਜੋ ਨਿੱਤ ਆਪਣੀ ਛਾਉਂ ਨੂੰ ਏਕਾਗ੍ਰਮਨ ਅਤੇ ਇਕਟਕ ਹੋਕੇ ਪ੍ਰਿਥਿਵੀਪੁਰ ਦੇਖਦਾ ਹੈ, ਉਸ ਨੂੰ ਆਕਾਸ਼ ਵੱਲ ਤੱਕਣ ਤੋਂ ਆਪਣਾ ਸਰੂਪ ਨਜਰ ਆਉਂਦਾ ਹੈ. ਇਸੇ ਦਾ ਨਾਮ ਛਾਯਾਪੁਰੁਸ ਹੈ. ਜੋ ਛਾਯਾਪੁਰੁਸ ਦਾ ਸਿਰ ਨਜਰ ਨਾ ਆਵੇ, ਤਦ ਛੀ ਮਹੀਨੇ ਅੰਦਰ ਪ੍ਰਾਣੀ ਦੀ ਮੌਤ ਹੋ ਜਾਂਦੀ ਹੈ. ਜੇ ਪੈਰ ਨਾ ਦਿਖਾਈ ਦੇਣ ਤਦ ਇਸਤ੍ਰੀ, ਜੇ ਹੱਥ ਨਾ ਦਿੱਸਣ ਤਦ ਭਾਈ ਮਰਦਾ ਹੈ. ਛਾਯਾਪੁਰੁਸ ਦੀ ਮੈਲੀ ਸ਼ਕਲ ਦਿੱਸਣ ਤੋਂ ਰੋਗ ਹੁੰਦਾ ਹੈ ਇਤ੍ਯਾਇ। ੨. ਜਾਸੂਸ. ਜੋ ਛਾਂਉਂ ਵਾਂਙ ਸਾਥ ਰਹੇ. Detective.
ਸਰੋਤ: ਮਹਾਨਕੋਸ਼