ਛਾਰੁ
chhaaru/chhāru

ਪਰਿਭਾਸ਼ਾ

ਸੰਗ੍ਯਾ- ਕ੍ਸ਼ਾਰ. ਖਾਰਾ ਪਦਾਰਥ। ੨. ਨਮਕ. ਲੂਣ। ੩. ਸੁਹਾਗਾ। ੪. ਸੱਜੀ। ੫. ਭਸਮ. ਸੁਆਹ. "ਸਿਰਿ ਭੀ ਫਿਰਿ ਪਾਵੈ ਛਾਰੁ." (ਵਾਰ ਕਾਨ ਮਃ ੪) ੬. ਰਜ. ਧੂਲਿ (ਧੂੜ). "ਛਛਾ! ਛਾਰੁ ਹੋਤ ਤੇਰੇ ਸੰਤਾ." (ਬਾਵਨ) ੭. ਛਾਲ. ਟਪੂਸੀ. "ਮਾਰ ਛਾਰ ਗਾ ਅਗਨਿ ਮਝਾਰਾ." (ਨਾਪ੍ਰ) ੮. ਛਾਇਆ. "ਉਲਟਤ ਜਾਤ ਬਿਰਖ ਕੀ ਛਾਰਹੁ." (ਸਵੈਯੇ ਸ੍ਰੀ ਮੁਖਵਾਕ ਮਃ ੫); ਦਖੋ, ਛਾਰ ੫- ੬.
ਸਰੋਤ: ਮਹਾਨਕੋਸ਼