ਛਾਵਨੀ
chhaavanee/chhāvanī

ਪਰਿਭਾਸ਼ਾ

ਸੰਗ੍ਯਾ- ਛੱਪਰਾਂ ਦੀ ਕ਼ਤ਼ਾਰ. ਛੰਨਾਂ ਦੀ ਸ਼੍ਰੇਣੀ। ੨. ਫ਼ੌਜ ਦੇ ਰਹਿਣ ਦੀ ਥਾਂ. ਪੁਰਾਣੇ ਸਮੇਂ ਫ਼ੌਜ ਲਈ ਛੱਪਰ ਛਾਏ ਜਾਂਦੇ ਸਨ, ਇਸਕਾਰਣ ਇਹ ਸੰਗ੍ਯਾ ਹੋਈ। ੩. ਛਾਉਣ ਦਾ ਭਾਵ. ਵ੍ਯਾਪਕਤਾ. "ਘਟਿ ਘਟਿ ਲਾਲਨ ਛਾਵਨੀ ਨੀਕੀ." (ਮਲਾ ਮਃ ੫. ਪੜਤਾਲ)
ਸਰੋਤ: ਮਹਾਨਕੋਸ਼

ਸ਼ਾਹਮੁਖੀ : چھاونی

ਸ਼ਬਦ ਸ਼੍ਰੇਣੀ : noun feminine, dialectical usage

ਅੰਗਰੇਜ਼ੀ ਵਿੱਚ ਅਰਥ

see ਛੌਣੀ , cantonment
ਸਰੋਤ: ਪੰਜਾਬੀ ਸ਼ਬਦਕੋਸ਼