ਪਰਿਭਾਸ਼ਾ
ਯਤ ਰੱਖਣ ਵਾਲੇ ਛੀ ਪ੍ਰਸਿੱਧ ਮਹਾਤਮਾ. ਹਨੂਮਾਨ, ਭੀਸਮਪਿਤਾਮਾ, ਲਕ੍ਸ਼੍ਮਣ (ਲਛਮਨ), ਭੈਰਵ, ਗੋਰਖ, ਦੱਤਾਤ੍ਰੇਯ, "ਛਿਅ ਜਤੀ ਮਾਇਆ ਕੇ ਬੰਦਾ." (ਭੈਰ ਕਬੀਰ) ਮੈਂ ਜਤੀ ਹਾਂ, ਇਸ ਅਭਿਮਾਨ ਨੇ ਜਤੀਆਂ ਨੂੰ ਭੀ ਦਾਸ ਬਣਾ ਲਿਆ. ਜਤੀ ਦੀ ਸਿਫ਼ਤ ਹੈ ਵਿਭਚਾਰ ਰਹਿਤ ਹੋਣਾ. ਇਸੇ ਕਾਰਣ ਵਹੁਟੀ ਪੁੱਤਾਂ ਵਾਲੇ ਲਛਮਣ ਦੀ ਜਤੀਆਂ ਵਿੱਚ ਗਿਣਤੀ ਹੈ.
ਸਰੋਤ: ਮਹਾਨਕੋਸ਼