ਛੇਰ
chhayra/chhēra

ਪਰਿਭਾਸ਼ਾ

ਸੰਗ੍ਯਾ- ਰੰਧ੍ਰ. ਸ਼ੂਰਾਖ਼. ਛਿਦ੍ਰ। ੨. ਛੇੜਖਾਨੀ. ਚਿੜਾਉਣ ਦੀ ਕ੍ਰਿਯਾ. "ਨਰ ਹੇਰਕੈ ਕੋਈ ਨ ਛੇਰ ਕਰੈ." (ਗੁਪ੍ਰਸੂ) ੩. ਹੱਕਿਆ ਹੋਇਆ ਪਸ਼ੂਆਂ ਦਾ ਟੋਲਾ. ਛੇੜ। ੪. ਪਿੰਡਾਂ ਤੋਂ. ਹੁਕਮਨ ਮੰਗਵਾਇਆ ਆਦਮੀਆਂ ਦਾ ਗਰੋਹ. ਪੁਰਾਣੇ ਜ਼ਮਾਨੇ ਰਾਜੇ ਅਤੇ ਜਾਗੀਰਦਾਰ ਜੰਗ ਵਿੱਚ ਲੜਨ ਲਈ ਪਿੰਡਾਂ ਦੇ ਆਦਮੀ ਇਕੱਠੇ ਕਰ ਲੈਂਦੇ ਸਨ. "ਸਭੈ ਆਪਦੇਸੰ ਸੁ ਛੇਰੰ ਬੁਲਾਈ." (ਗੁਵਿ ੧੦)
ਸਰੋਤ: ਮਹਾਨਕੋਸ਼

CHHER

ਅੰਗਰੇਜ਼ੀ ਵਿੱਚ ਅਰਥ2

s. m, hole in the teeth; pasturing buffaloes at night:—chher chugáuṉá, v. a. To pasture buffaloes especially at night:—chheráṇ painíáṇ, v. n. To become hollow (teeth).
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ