ਪਰਿਭਾਸ਼ਾ
ਪੰਜਾਬੀ ਵਰਣਮਾਲਾ ਦਾ ਤੇਰਵਾਂ ਅੱਖਰ, ਇਸ ਦਾ ਉੱਚਾਰਣ ਅਸਥਾਨ ਤਾਲੂਆ ਹੈ. ਸੰ. ਸੰਗ੍ਯਾ- ਜਨਮ। ੨. ਪਿਤਾ। ੩. ਵਿਸ. ਜ਼ਹਿਰ। ੪. ਮੁਕ੍ਤਿ. ਮੋਕ੍ਸ਼੍। ੫. ਤੇਜ। ੬. ਜਗਣ ਦਾ ਸੰਖੇਪ ਨਾਮ। ੭. ਵਿ- ਵੇਗਵਾਨ. ਤੇਜ ਚਾਲ ਵਾਲਾ। ੮. ਜਿੱਤਣ ਵਾਲਾ। ੯. ਪ੍ਰਤ੍ਯ- ਉਤਪੰਨ. ਪੈਦਾ ਹੋਇਆ. ਅਜਿਹੀ ਦਸ਼ਾ ਵਿੱਚ ਇਹ ਕਿਸੇ ਸ਼ਬਦ ਦੇ ਅੰਤ ਆਉਂਦਾ ਹੈ. ਜਿਵੇਂ ਜਲਜ, ਦੇਸ਼ਜ ਆਦਿ। ੧੦. ਜਉ (ਯਦਿ) ਦਾ ਸੰਖੇਪ. ਅਗਰ. ਜੇ. "ਜਪੀਐ ਨਾਮ ਜ ਪੀਐ ਅੰਨ." (ਗੌਂਡ ਕਬੀਰ) ਨਾਮ ਜਪਿਆ ਜਾਂਦਾ ਹੈ, ਜੇ (ਯਦਿ) ਪਾਨ ਕਰੀਏ ਅਤੇ ਖਾਈਏ। ੧੧. ਯਸ੍ਯ ਅਥਵਾ ਜਿਸ ਦਾ ਸੰਖੇਪ. "ਨ ਦਨੋਤਿ ਜਸਮਰਣੇਨ ਜਨਮ ਜਰਾਧਿ." (ਗੂਜ ਜੈਦੇਵ) ੧੨. ਪੰਜਾਬੀ ਵਿੱਚ ਇਹ ਯ ਦੇ ਥਾਂ ਭੀ ਆ ਜਾਂਦਾ ਹੈ. ਜਿਵੇਂ ਜੁਮ ਜੁਗ ਜੋਗ ਆਦਿ ਸ਼ਬਦਾਂ ਵਿੱਚ ਹੈ। ੧੩. ਕਦੇ ੨. ਦੇ ਥਾਂ ਭੀ ਇਹ ਵਰਤੀਦਾ ਹੈ, ਜਿਵੇਂ- ਜਸਰਥ। ੧੪. ਫ਼ਾ. [ذ] ਜ਼. ਇਹ ਸੰਖੇਪ ਹੈ ਅਜ਼ ਦਾ. ਸੇ. ਤੋਂ.
ਸਰੋਤ: ਮਹਾਨਕੋਸ਼