ਜਉਲਾ
jaulaa/jaulā

ਪਰਿਭਾਸ਼ਾ

ਫ਼ਾ. [جوَلاں] ਜੌਲਾਨ. ਸੰਗ੍ਯਾ- ਬੰਧਨ. ਬੇੜੀ. "ਕਹੁ ਨਾਨਕ ਭ੍ਰਮ ਕਟੇ ਕਿਵਾੜਾ, ਬਹੁੜਿ ਨ ਹੋਈਐ ਜਉਲਾ ਜੀਉ." (ਮਾਝ ਮਃ ੫) "ਇਸੁ ਮਾਰੀ ਬਿਨੁ ਸਭੁਕਿਛੁ ਜਉਲਾ." (ਗਉ ਅਃ ਮਃ ੫) ਸਭ ਕੁਝ ਬੰਧਨਰੂਪ ਹੈ। ੨. ਅ. ਘੇਰਨਾ. ਵੇਸ੍ਟਨ ਕਰਨਾ. "ਹਰਿ ਵਸੈ ਨਿਕਟਿ, ਸਭ ਜਉਲਾ." (ਵਾਰ ਕਾਨ ਮਃ ੪) ੩. ਦੌੜਨਾ. ਨੱਠਣਾ. ਭਾਵ- ਕਿਨਾਰੇ ਹੋਣਾ. "ਜਬ ਇਸ ਤੇ ਇਹੁ ਹੋਇਓ ਜਉਲਾ." (ਗਉ ਅਃ ਮਃ ੫)
ਸਰੋਤ: ਮਹਾਨਕੋਸ਼