ਪਰਿਭਾਸ਼ਾ
ਸੰ. जगद्गुरू ਸੰਗ੍ਯਾ- ਕਰਤਾਰ. "ਤੁਮ ਕਹੀਅਤ ਹੌ ਜਗਤਗੁਰੁ ਸੁਆਮੀ." (ਜੈਤ ਰਵਿਦਾਸ) ੨. ਵਿ- ਸੰਸਾਰ ਨੂੰ ਹਿਤ ਦਾ ਉਪਦੇਸ਼ ਕਰਨ ਵਾਲਾ. "ਮਿਲੁ ਨਾਨਕ ਦੇਵ ਜਗਤਗੁਰੁ ਕੇਰੈ." (ਕਾਨ ਮਃ ੫) "ਜਗਤਗੁਰੂ ਨਾਨਕ ਦੇਉ." (ਭਾਗੁ) ੩. ਸੰਗ੍ਯਾ- ਗੁਰੂ ਨਾਨਕਦੇਵ। ੪. ਸ਼ੰਕਰਾਚਾਰਯ ਦੀ ਗੱਦੀ ਦਾ ਮਹੰਤ ਭੀ ਜਗਤਗੁਰੂ ਅਖਾਂਵਦਾ ਹੈ।
ਸਰੋਤ: ਮਹਾਨਕੋਸ਼