ਜਗੋਲਾ
jagolaa/jagolā

ਪਰਿਭਾਸ਼ਾ

ਫ਼ਾ. [زنگولہ] ਜ਼ੰਗੋਲਾ. ਸੰਗ੍ਯਾ- ਘੁੰਘਰੂ ਦਾ ਦਾਣਾ. ਘੁੰਗਰੂ. "ਉਕਾਬ ਬਸੀਨਨ ਕੋ ਸਜ, ਕੰਠ ਜਗੋਲਨ ਦ੍ਵਾਲ ਨਵੀਨੇ." (ਕ੍ਰਿਸਨਾਵ) ਸ਼ਿਕਾਰੀ ਪੰਛੀ ਦੇ ਗਲ ਅਥਵਾ ਪੈਰ ਘੁੰਘਰੂ ਇਸ ਲਈ ਪਹਿਰਾਈਦਾ ਹੈ ਕਿ ਉਸ ਦੀ ਆਵਾਜ਼ ਸੁਣਕੇ ਜਾਨਵਰ ਦਹਿਲ ਜਾਂਦੇ ਹਨ, ਜਿਸ ਤੋਂ ਉਨ੍ਹਾਂ ਦੀ ਚਾਲ ਅਤੇ ਉਡਾਰੀ ਵਿੱਚ ਕਮੀ ਹੋ ਜਾਂਦੀ ਹੈ, ਅਤੇ ਸੰਘਣੇ ਜੰਗਲ ਵਿੱਚ ਘੁੰਘਰੂ ਦੇ ਖੜਕੇ ਨਾਲ ਬਾਜ਼ ਆਦਿਕ ਆਸਾਨੀ ਨਾਲ ਲੱਭੇ ਜਾਂਦੇ ਹਨ.
ਸਰੋਤ: ਮਹਾਨਕੋਸ਼