ਪਰਿਭਾਸ਼ਾ
ਸੰਗ੍ਯਾ- ਜੀਵਨਵ੍ਰਿੱਤਾਂਤ. ਸਵਾਨਿਹ਼. ਉਮਰੀ. Biography । ੨. ਸ਼੍ਰੀ ਗੁਰੂ ਨਾਨਕ ਦੇਵ ਦੇ ਜੀਵਨ ਦੀ ਕਥਾ. ਗੁਰੂ ਨਾਨਕਸਾਹਿਬ ਦੀਆਂ ਅਨੇਕ ਜਨਮਸਾਖੀਆਂ ਵੇਖੀਆਂ ਜਾਂਦੀਆਂ ਹਨ, ਪਰ ਪ੍ਰਸਿੱਧ ਦੋ ਹਨ. ਇੱਕ ਭਾਈ ਬਾਲੇ ਵਾਲੀ, ਦੂਜੀ ਭਾਈ ਮਨੀ ਸਿੰਘ ਜੀ ਦੀ. ਸ੍ਵਾਰਥੀ ਲੋਕਾਂ ਨੇ ਇਨ੍ਹਾਂ ਦੇ ਅਸਲ ਰੂਪ ਨਹੀਂ ਰਹਿਣ ਦਿੱਤੇ. ਬਹੁਤ ਪ੍ਰਸੰਗ ਘਟਾ ਵਧਾ ਕੇ ਗ੍ਰੰਥ ਵਿਗਾੜ ਛੱਡੇ ਹਨ. ਦੇਖੋ, ਮਕਾਲਿਫ਼ Macauliffe ਸਾਹਿਬ ਦੀ ਸਨ ੧੮੮੫ ਵਿੱਚ ਗੁਲਸ਼ਨ ਪੰਜਾਬ ਪ੍ਰੈਸ ਰਾਵਲਪਿੰਡੀ ਵਿੱਚ ਛਪਵਾਈ ਜਨਮਸਾਖੀ ਦੀ ਭੂਮਿਕਾ.
ਸਰੋਤ: ਮਹਾਨਕੋਸ਼