ਜਨੁਵਨਿ
januvani/januvani

ਪਰਿਭਾਸ਼ਾ

ਯੌ. ਜਾਨ੍ਹਵੀ (ਗੰਗਾ) ਧਾਰਨ ਵਾਲੀ ਪ੍ਰਿਥਿਵੀ. "ਜਨੁਵਨਿ ਪਦ ਕੋ ਆਦਿ ਉਚਾਰੋ। ਜਾਚਰ ਕਹਿ ਨਾਯਕ ਪਦ ਡਾਰੋ। ਸਤ੍ਰੁ ਸਬਦ ਕੋ ਬਹੁਰ ਭਣਿੱਜੈ। ਨਾਮ ਤੁਫੰਗ ਚੀਨ ਚਿਤ ਲਿੱਜੈ." (ਸਨਾਮਾ) ਜਾਨ੍ਹਵੀ ਧਾਰਣ ਵਾਲੀ ਪ੍ਰਿਥਿਵੀ, ਉਸ ਤੋਂ ਜਾ (ਪੈਦਾ ਹੋਇਆ) ਘਾਹ, ਉਸ ਦੇ ਚਰਨ ਵਾਲਾ ਮ੍ਰਿਗ, ਉਸ ਦਾ ਨਾਯਕ ਸ਼ੇਰ, ਉਸ ਦੀ ਵੈਰਣ ਬੰਦੂਕ਼.
ਸਰੋਤ: ਮਹਾਨਕੋਸ਼