ਪਰਿਭਾਸ਼ਾ
ਜਹ੍ਨੁ ਦੀ ਪੁਤ੍ਰੀ ਗੰਗਾ. ਦੇਖੋ, ਜਨ੍ਹ. ਹਰਿਵੰਸ਼ ਵਿੱਚ ਕਥਾ ਹੈ ਕਿ ਇੱਕ ਵਾਰ ਗੰਗਾ ਜਨ੍ਹੁ ਨੂੰ ਪਤੀ ਬਣਾਉਣ ਲਈ ਗਈ, ਪਰ ਜਹੁ ਨੇ ਉਸ ਦੀ ਇੱਛਾ ਪੂਰੀ ਨਾ ਕੀਤੀ, ਇਸ ਪੁਰ ਕ੍ਰੋਧ ਵਿੱਚ ਆਕੇ ਗੰਗਾ ਨੇ ਜਦ ਜਹ੍ਨੁ ਦਾ ਆਸ਼੍ਰਮ ਡੁਬੋਣਾ ਚਾਹਿਆ ਤਾਂ ਜਹ੍ਨੁ ਨੇ ਗੰਗਾ ਪੀ ਲਈ. ਫੇਰ ਰਿਖੀਆਂ ਕਹਿਣ ਪੁਰ ਸ਼ਰੀਰ ਵਿੱਚੋਂ ਕੱਢੀ, ਇਸ ਲਈ ਗੰਗਾ ਦਾ ਨਾਮ ਜਨ੍ਹੁਸੁਤਾ ਅਤੇ ਜਾਨ੍ਹਵੀ ਹੋਇਆ.#ਰਾਮਾਇਣ ਅਤੇ ਵਿਸਨੁਪੁਰਾਣ ਵਿੱਚ ਕਥਾ ਹੈ ਕਿ ਜਦ ਰਾਜਾ ਭਗੀਰਥ ਆਪਣੇ ਪਿਤਰਾਂ ਦੇ ਉੱਧਾਰ ਵਾਸਤੇ ਗੰਗਾ ਲੈ ਜਾ ਰਿਹਾ ਸੀ, ਤਦ ਜਨ੍ਹ ਯਗ੍ਯ ਕਰ ਰਿਹਾ ਸੀ. ਜਦ ਗੰਗਾ ਨੇ ਯਗ੍ਯਸ਼ਾਲਾ ਡੁਬੋ ਦਿੱਤੀ, ਤਦ ਗ਼ੁੱਸੇ ਵਿੱਚ ਆਕੇ ਜਹ੍ਨੁ ਨੇ ਗੰਗਾ ਪੀਲਈ. ਭਗੀਰਥ ਦੀ ਪ੍ਰਾਰਥਨਾ ਪੁਰ ਜਨ੍ਹੁ ਨੇ ਗੰਗਾ ਨੂੰ ਕੰਨ ਦੇ ਰਸਤੇ ਸ਼ਰੀਰ ਤੋਂ ਬਾਹਰ ਕੱਢਿਆ, ਤਦ ਜਨ੍ਹੁਸੁਤਾ ਨਾਮ ਹੋਇਆ.#ਭਾਗਲਪੁਰ ਦੇ ਪੱਛਮ, ਸੁਲਤਾਨਗੰਜ (E. I. Ry. ) ਪਾਸ ਜਨ੍ਹੁ ਦਾ ਆਸ਼੍ਰਮ ਵੇਖਿਆ ਜਾਂਦਾ ਹੈ.
ਸਰੋਤ: ਮਹਾਨਕੋਸ਼