ਪਰਿਭਾਸ਼ਾ
ਸੰ. जप् ਧਾ- ਜਪਨਾ, ਮਨ ਵਿੱਚ ਕਹਿਣਾ। ੨. ਸੰਗ੍ਯਾ- ਮੰਤ੍ਰਪਾਠ. "ਜਪਹੀਨ ਤਪਹੀਨ ਕੁਲਹੀਨ ਕਰਮਹੀਨ." (ਗਉ ਨਾਮਦੇਵ) ਸੰਸਕ੍ਰਿਤ ਗ੍ਰੰਥਾਂ ਵਿੱਚ ਜਪ ਤਿੰਨ ਪ੍ਰਕਾਰ ਦਾ ਹੈ-#(ੳ) ਵਾਚਿਕ, ਜੋ ਸਪਸ੍ਟ ਅੱਖਰਾਂ ਵਿੱਚ ਕੀਤਾ ਜਾਵੇ, ਜਿਸ ਨੂੰ ਸੁਣਕੇ ਸ਼੍ਰੋਤਾ ਅਰਥ ਸਮਝ ਸਕੇ. (ਅ) ਉਪਾਂਸ਼ੁ, ਜੋ ਹੋਠਾਂ ਅੰਦਰ ਬਹੁਤ ਧੀਮੀ ਆਵਾਜ਼ ਨਾਲ ਕੀਤਾ ਜਾਵੇ, ਜਿਸ ਨੂੰ ਬਹੁਤ ਪਾਸ ਬੈਠਣ ਵਾਲਾ ਭੀ ਨਾ ਸਮਝ ਸਕੇ.#(ੲ) ਮਾਨਸ, ਜੋ ਮਨ ਦੇ ਚਿੰਤਨ ਤੋਂ ਕੀਤਾ ਜਾਵੇ.¹#ਤੰਤ੍ਰਸ਼ਾਸਤ੍ਰ ਅਨੁਸਾਰ ਮੰਤ੍ਰਾਂ ਦੇ ਜਪ ਦੀ ਗਿਣਤੀ, ਭਿੰਨ ਭਿੰਨ ਸਾਮਗ੍ਰੀ ਅਤੇ ਜੁਦੇ ਜੁਦੇ ਫਲ ਅਨੇਕ ਜਾਪਕਾਂ ਨੇ ਲਿਖੇ ਹਨ, ਜਿਸ ਦੀ ਨਕਲ ਕਿਸੇ ਸਿੱਖ ਨੇ ਗੁਰੂ ਸਾਹਿਬ ਦਾ ਨਾਮ ਲੈਕੇ "ਸਰਧਾਪੂਰਕ" ਪੁਸ੍ਤਕ ਵਿੱਚ ਭੀ ਕੀਤੀ ਹੈ। ੩. ਉਹ ਮੰਤ੍ਰ ਅਥਵਾ ਵਾਕ, ਜਿਸ ਦਾ ਜਪ ਕੀਤਾ ਜਾਵੇ। ੪. ਦੇਖੋ, ਜਪੁ ਅਤੇ ਜਪੁਜੀ.
ਸਰੋਤ: ਮਹਾਨਕੋਸ਼
ਸ਼ਾਹਮੁਖੀ : جپ
ਅੰਗਰੇਜ਼ੀ ਵਿੱਚ ਅਰਥ
imperative form of ਜਪਣਾ , meditate, repeat; noun, masculine recitation or silent repetition of God's name, mystical formula or prayer; see ਜਪੁ
ਸਰੋਤ: ਪੰਜਾਬੀ ਸ਼ਬਦਕੋਸ਼