ਜਬਰਜੰਗ
jabarajanga/jabarajanga

ਪਰਿਭਾਸ਼ਾ

ਵਿ- ਯੋਧਾ. ਜੰਗ ਕਰਨ ਵਿੱਚ ਪ੍ਰਬਲ. ਵਰਿਆਮ। ੨. ਸੰਗ੍ਯਾ- ਕੁਦਾਲ. ਬਸੋਲਾ। ੩. ਜੰਬੂਰਾ. ਤੋਪ. ਗੁਬਾਰਾ. ਲੰਮੀ ਬੰਦੂਕ਼. ਜੰਜੈਲ. "ਅਸਟ ਧਾਤੁ ਦਾ ਜਬਰਜੰਗ." (ਭਾਗੁ) "ਜਬਰਜੰਗ ਹਮ ਕਈ ਚਲਾਈ." (ਗੁਵਿ ੧੦) "ਤੁਪਕ ਭਨ ਜਬਰ ਜੰਗ ਹਥਨਾਲ." (ਸਨਾਮਾ)
ਸਰੋਤ: ਮਹਾਨਕੋਸ਼