ਜਮਲਾਰਜਨ
jamalaarajana/jamalārajana

ਪਰਿਭਾਸ਼ਾ

ਸੰ. ਯਮਲਾਜੁਨ. ਯਮਲ (ਜੋੜਾ) ਅਰਜੁਨ (ਕਊ) ਬਿਰਛ ਦਾ. ਭਾਗਵਤ ਵਿੱਚ ਕਥਾ ਹੈ ਕਿ ਕੁਬੇਰ ਦਾ ਪੁਤ੍ਰ ਨਲਕੂਵਰ ਅਤੇ ਉਸ ਦਾ ਭਾਈ ਮਣਿਗ੍ਰੀਵ ਕੈਲਾਸ ਪਾਸ ਗੰਗਾ ਦੇ ਕਿਨਾਰੇ ਨਿਰਲੱਜ ਹੋਏ ਇਸਤ੍ਰੀਆਂ ਦੇ ਨਾਲ ਕ੍ਰੀੜਾ ਕਰਦੇ ਸਨ, ਇਸ ਪੁਰ ਨਾਰਦ ਨੇ ਸ੍ਰਾਪ ਦਿੱਤਾ ਕਿ ਤੁਸੀਂ ਬਿਰਛ ਹੋਕੇ ਮਾਤ (ਮਰਤ੍ਯ) ਲੋਕ ਵਿੱਚ ਰਹੋ. ਇਸ ਲਈ ਇਹ ਦੋਵੇਂ ਅਜੁਨ (ਕਊ) ਬਿਰਛ ਬਣਕੇ ਵ੍ਰਜਭੂਮਿ ਵਿੱਚ ਪੈਦਾ ਹੋਏ. ਕ੍ਰਿਸਨ ਜੀ ਨੇ ਬਾਲ ਅਵਸਥਾ ਵਿੱਚ ਇਨ੍ਹਾਂ ਬਿਰਛਾਂ ਦੇ ਜੋੜੇ ਨੂੰ ਉੱਖਲੀ ਫਸਾਕੇ ਤੋੜਿਆ ਅਤੇ ਦੋਵੇਂ ਭਾਈ ਸ੍ਰਾਪ ਤੋਂ ਛੁਟਕਾਰਾ ਪਾਕੇ ਦੇਵਲੋਕ ਨੂੰ ਗਏ।#੨. ਨਲਕੂਵਰ ਅਤੇ ਮਣਿਗ੍ਰੀਵ ਦਾ ਨਾਮ ਭੀ ਜਮਲਾਜੁਨ ਹੋ ਗਿਆ, ਕਿਉਂਕਿ ਉਹ ਅਰਜੁਨ ਬਿਰਛ ਦਾ ਜੋੜਾ ਬਣੇ ਸਨ. "ਊਖਲ ਕਾਨ੍ਹ ਅਰਾਇ ਕਿਧੌਂ ਬਲਕੈ ਤਨ ਕੋ ਤਰੁ ਤੋਰਦਏ ਹੈਂ। ਤੌ ਨਿਕਸੇ ਤਿਨਤੇ ਜਮਲਾਜੁਨ ਕੈ ਬਿਨਤੀ ਸੁਰਲੋਕ ਗਏ ਹੈਂ।" (ਕ੍ਰਿਸਨਾਵ)
ਸਰੋਤ: ਮਹਾਨਕੋਸ਼