ਜਲਤਰੰਗ
jalataranga/jalataranga

ਪਰਿਭਾਸ਼ਾ

ਸੰਗ੍ਯਾ- ਜਲਵਾਦ੍ਯ. ਇੱਕ ਵਾਜਾ, ਜੋ ਧਾਤੁ ਅਥਵਾ ਚੀਨੀ ਦੀ ਛੋਟੀਆਂ ਵਡੀਆਂ ਬਾਈ (੨੨) ਕਟੋਰੀਆਂ ਵਿੱਚ ਜਲ ਪਾਕੇ ਬਣਾਇਆ ਜਾਂਦਾ ਹੈ. ਵਡੀ ਅਤੇ ਬਹੁਤੇ ਜਲ ਵਾਲੀ ਕਟੋਰੀ ਦਾ ਸੁਰ ਉਤਰਿਆ ਅਤੇ ਛੋਟੀ ਤਥਾ ਥੋੜੇ ਪਾਣੀ ਵਾਲੀ ਦਾ ਚੜ੍ਹਿਆ ਸੁਰ ਹੁੰਦਾ ਹੈ. ਪਾਣੀ ਵੱਧ ਘੱਟ ਕਰਨ ਤੋਂ ਸੁਰ ਠੀਕ ਕਰ ਲਈਦਾ ਹੈ. ਅਚਲ ਠਾਟ ਬਣਾਕੇ ਲਕੜੀ ਦੀ ਛੋਟੀ ਮੂੰਗਲੀ ਅਥਵਾ ਸੋਟੀ ਨਾਲ ਇਸ ਨੂੰ ਬਜਾਈਦਾ ਹੈ। ੨. ਜਲ ਦੀ ਲਹਿਰ. ਪਾਣੀ ਦੀ ਮੌਜ. "ਜਲਤਰੰਗ ਅਗਨੀ ਪਵਨੈ ਫੁਨਿ ਤ੍ਰੈ ਮਿਲਿ ਜਗਤੁ ਉਪਾਇਆ." (ਪ੍ਰਭਾ ਅਃ ਮਃ ੧) ਰਕਤ ਵੀਰਯ ਦਾ ਸੰਗਮ, ਉਸਨਤਾ ਅਤੇ ਪ੍ਰਾਣ, ਇਨ੍ਹਾਂ ਤੇਹਾਂ ਤੋਂ ਪ੍ਰਾਣੀਆਂ ਦੀ ਰਚਨਾ ਹੋਈ ਹੈ.
ਸਰੋਤ: ਮਹਾਨਕੋਸ਼