ਜਲ ਮਹਿ ਉਪਜੈ
jal mahi upajai/jal mahi upajai

ਪਰਿਭਾਸ਼ਾ

ਵਾ- "ਜਲ ਮਹਿ ਉਪਜੈ ਜਲ ਤੇ ਦੂਰਿ। ਜਲ ਮਹਿ ਜੋਤਿ ਰਹਿਆ ਭਰਪੂਰਿ." (ਆਸਾ ਅਃ ਮਃ ੧) ਜਲ ਵਿੱਚ ਸੂਰਜ ਦਾ ਪ੍ਰਤਿਬਿੰਬ ਉਪਜਦਾ ਹੈ, ਪਰ ਜਲ ਤੋਂ ਸੂਰਜ ਦੂਰ ਹੈ, ਕੇਵਲ ਉਸ ਦੀ ਜੋਤਿ ਜਲ ਵਿੱਚ ਵ੍ਯਾਪਦੀ ਹੈ. ਇਸੇ ਤਰਾਂ ਆਤਮਾ ਦਾ ਹਰ ਥਾਂ ਚਮਤਕਾਰ ਭਾਸਦਾ ਹੈ, ਪਰ ਆਤਮਾ ਨਿਰਲੇਪ ਹੈ.
ਸਰੋਤ: ਮਹਾਨਕੋਸ਼