ਪਰਿਭਾਸ਼ਾ
ਸੰਗ੍ਯਾ- ਉਹ ਪਹਾੜ, ਜਿਸ ਵਿੱਚੋਂ ਅੱਗ ਨਿਕਲੇ. Volcano. ਜਿਨ੍ਹਾਂ ਪਹਾੜਾਂ ਵਿੱਚੋਂ ਜਲਣਵਾਲੇ ਪਦਾਰਥ ਮੱਚ ਉਠਦੇ ਹਨ, ਅਤੇ ਤੱਤਾ ਪਾਣੀ, ਅੱਗ ਦੀ ਲਾਟਾਂ, ਪਘਰੇ ਹੋਏ ਪਦਾਰਥ, ਅਤੇ ਅਨੇਕ ਪ੍ਰਕਾਰ ਦੀਆਂ ਗੈਸਾਂ ਨਿਕਲਦੀਆਂ ਹਨ, ਉਹ ਸਭ ਜ੍ਵਾਲਾਮੁਖੀ ਪਰਬਤ ਕਹਾਉਂਦੇ ਹਨ. ਇਹ ਭੁਚਾਲ ਅਤੇ ਕਈ ਪ੍ਰਕਾਰ ਦੇ ਉਪਦ੍ਰਵ ਕਰਦੇ ਹਨ.#ਹਿੰਦੁਸਤਾਨ ਵਿੱਚ ਕਾਂਗੜੇ ਦਾ ਪਹਾੜ ਜਿਸ ਵਿੱਚ ਜ੍ਵਾਲਾਦੇਵੀ ਹੈ ਅਤੇ ਕਾਲੇ ਪਾਣੀ ਵਿੱਚ ਉਜੜੇ ਹੋਏ ਟਾਪੂ (Barran Island) ਦਾ ਇੱਕ ਪਹਾੜ ਜ੍ਵਾਲਾਮੁਖੀ ਕਹੇ ਜਾਂਦੇ ਹਨ. ਇਟਲੀ ਦੇ ਵੈਸੂਵੀਅਸ ਅਤੇ ਇਟਨਾ ਆਦਿ ਪਹਾੜ ਵਡੇ ਭਯੰਕਰ ਜ੍ਵਾਲਾਮੁਖੀ ਹਨ. ਜਾਪਾਨ, ਜਾਵਾ ਆਦਿ ਵਿੱਚ ਭੁਚਾਲਾਂ ਦੇ ਕਾਰਣ ਅਜੇਹੇ ਹੀ ਪਹਾੜ ਮੰਨੇ ਗਏ ਹਨ.
ਸਰੋਤ: ਮਹਾਨਕੋਸ਼