ਪਰਿਭਾਸ਼ਾ
ਵਿ- ਯਾਦ੍ਰਿਸ਼. ਜੈਸਾ. ਜੇਹਾ. "ਜਸ ਓਹੁ ਹੈ, ਤਸ ਲਖੈ ਨ ਕੋਈ." (ਗਉ ਕਬੀਰ) "ਜਸ ਦੋਖੀਐ ਤਰਵਰ ਕੀ ਛਾਇਆ." (ਗਉ ਕਬੀਰ) ੨. ਯਸ੍ਯ. ਛੀਵੀਂ ਵਿਭਕ੍ਤਿ. ਜਿਸ ਨੂੰ. ਜਿਸ ਕੋ। ੩. ਸੰ. यशस्, ਯਸ਼. ਸੰਗ੍ਯਾ- ਕੀਰਤਿ ਵਡਿਆਈ. ਗੁਣਾਨੁਵਾਦ. "ਜਿਹ ਪ੍ਰਾਨੀ ਹਰਿਜਸ ਕਹਿਓ." (ਸਃ ਮਃ ੯) ੪. ਸਨਮਾਨ. ਇੱ਼ਜ਼ਤ। ੫. ਸੰ. ਧਾ- ਛੱਡਣਾ, ਮੁਕਤ ਕਰਨਾ, ਤਾੜਨਾ, ਨਿਰਾਦਰ ਕਰਨਾ.
ਸਰੋਤ: ਮਹਾਨਕੋਸ਼