ਪਰਿਭਾਸ਼ਾ
ਜਿਲਾ, ਤਸੀਲ ਅਤੇ ਥਾਣਾ ਲੁਧਿਆਣਾ ਵਿੱਚ ਇੱਕ ਪਿੰਡ ਹੈ, ਜੋ ਰੇਲਵੇ ਸਟੇਸ਼ਨ "ਢੁੰਡਾਰੀ ਕਲਾਂ" ਤੋਂ ਦੋ ਮੀਲ ਨੈਰਤ ਕੋਣ ਹੈ. ਇਸ ਪਿੰਡ ਵਿੱਚ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦੀ ਬਖ਼ਸ਼ਿਸ਼ ਇੱਕ ਜੋੜੀ ਤਖ਼ਤੇ ਅਤੇ ਇੱਕ ਲੋਹ (ਤਵੀ) ਹੈ, ਜੋ ਗੁਰੂ ਜੀ ਨੇ ਆਪਣੇ ਲਾਂਗਰੀ ਸਿੱਖ "ਸਾਗਰ ਮੱਲ" ਨੂੰ ਬਖ਼ਸ਼ੀ ਸੀ.#ਇੱਕ ਵੇਰ ਜਲੰਧਰ ਦਾ ਸੂਬਾ ਦੀਨਮੁਹ਼ੰਮਦ ਦੁਰਾਹੇ ਤੋਂ ਆਪਣੀ ਫ਼ੌਜ ਸਮੇਤ ਜਲੰਧਰ ਵੱਲ ਜਾ ਰਿਹਾ ਸੀ. ਉਸ ਦੇ ਨਾਲ ਦੀਵਾਨ ਹੁਕੂਮਤਰਾਇ ਸੀ. ਉਸ ਸਮੇਂ ਇਸ ਡੇਰੇ ਦੇ ਸੇਵਾਦਾਰਾਂ ਨੇ ਦੀਵਾਨ ਸਾਹਿਬ ਦੇ ਪ੍ਰੇਮ ਕਰਕੇ ਸਾਰੀ ਫ਼ੌਜ ਨੂੰ ਪ੍ਰਸਾਦ ਛਕਾਇਆ. ਦੀਵਾਨ ਹੁਕੂਮਤਰਾਇ ਨੇ ਦੋ ਹਜ਼ਾਰ ਵਿੱਘੇ ਜ਼ਮੀਨ ਇੱਥੇ, ਅਤੇ ਇੱਕ 'ਗ਼ਰੀਬਨਗਰੀ' ਪਿੰਡ ਇਸ ਗੁਰਦ੍ਵਾਰੇ ਨਾਲ ਲਗਵਾਇਆ.
ਸਰੋਤ: ਮਹਾਨਕੋਸ਼