ਜਾਤਾ
jaataa/jātā

ਪਰਿਭਾਸ਼ਾ

ਵਿ- ਗ੍ਯਾਤਾ. ਜਾਣਨ ਵਾਲਾ. "ਜਨਮ ਜਾਤਾ ਗ੍ਯਾਨ ਗ੍ਯਾਤਾ." (ਅਕਾਲ) ੨. ਗਮਨ ਕਰਤਾ। ੩. ਜਾਣਿਆ. "ਜਿਨੀ ਘਰੁ ਜਾਤਾ ਆਪਣਾ." (ਆਸਾ ਅਃ ਮਃ ੩) "ਜਿਨਿ ਜਾਤਾ ਸੋ ਤਿਸ ਹੀ ਜੇਹਾ." (ਓਅੰਕਾਰ) ੪. ਸੰਗ੍ਯਾ- ਯਾਤ੍ਰਾ. "ਹਰਿ ਕੀਈ ਹਮਾਰੀ ਸਫਲ ਜਾਤਾ." (ਬਿਲਾ ਮਃ ੪. ਪੜਤਾਲ) ਮਨੁੱਖ ਜਨਮ ਦੀ ਯਾਤ੍ਰਾ। ੫. ਸੰ. ਕਨ੍ਯਾ. ਪੁਤ੍ਰੀ। ੬. ਉਤਪੱਤਿ. ਪੈਦਾਇਸ਼.
ਸਰੋਤ: ਮਹਾਨਕੋਸ਼

ਸ਼ਾਹਮੁਖੀ : جاتا

ਸ਼ਬਦ ਸ਼੍ਰੇਣੀ : verb

ਅੰਗਰੇਜ਼ੀ ਵਿੱਚ ਅਰਥ

participle form of ਜਾਣਨਾ , knew, thought
ਸਰੋਤ: ਪੰਜਾਬੀ ਸ਼ਬਦਕੋਸ਼