ਜਾਤੀਮਲਿਕ
jaateemalika/jātīmalika

ਪਰਿਭਾਸ਼ਾ

ਗੁਰੂ ਹਰਿਗੋਬਿੰਦ ਸਾਹਿਬ ਦਾ ਸੇਵਕ ਬ੍ਰਾਹਮ੍‍ਣ ਸਿੱਖ, ਜੋ ਸੋਢੀਆਂ ਦਾ ਪੁਰੋਹਿਤ ਸੀ. ਇਸ ਨੇ ਅਮ੍ਰਿਤਸਰ ਦੇ ਜੰਗ ਵਿੱਚ ਵਡੀ ਵੀਰਤਾ ਵਿਖਾਈ. ਇਸ ਦਾ ਪੁਤ੍ਰ ਦਯਾਰਾਮ ਭੀ ਮਹਾਨ ਯੋਧਾ ਹੋਇਆ. ਜਾਤੀ ਮਲਿਕ ਦਾ ਦੇਹਾਂਤ ਕੀਰਤਪੁਰ ਸੰਮਤ ੧੬੯੯ ਵਿੱਚ ਹੋਇਆ. ਦੇਖੋ, ਦਯਾਰਾਮ.
ਸਰੋਤ: ਮਹਾਨਕੋਸ਼