ਪਰਿਭਾਸ਼ਾ
ਜਾਣੀ. ਸਮਝੀ. "ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਨੀ." (ਰਾਮ ਕਬੀਰ) ੨. ਸੰਗ੍ਯਾ- ਪ੍ਰਾਣੀ. ਜਾਨ ਵਾਲਾ. "ਸਦੜੇ ਆਏ ਤਿਨਾ ਜਾਨੀਆਂ." (ਵਡ ਮਃ ੧. ਅਲਾਹਣੀ) ੩. ਜਾਂਞੀ. ਬਰਾਤੀ. ਦੁਲਹਾ. ਲਾੜਾ. "ਜਲਿ ਮਲਿ ਜਾਨੀ ਨਾਵਾਲਿਆ." (ਵਡ ਮਃ ੧. ਅਲਾਹਣੀ) ੪. ਜਾਤੇ. ਜਾਂਦੇ. "ਕਹੇ ਨ ਜਾਨੀ ਅਉਗਣ ਮੇਰੇ." (ਗਉ ਮਃ ੧) ਆਖੇ ਨਹੀਂ ਜਾਂਦੇ। ੫. ਫ਼ਾ. [جانی] ਪਿਆਰਾ. ਪ੍ਰਾਣਪ੍ਰਿਯ. "ਕਦ ਪਸੀ ਜਾਨੀ! ਤੋਹਿ." (ਵਾਰ ਮਾਰੂ ੨. ਮਃ ੫) ੬. ਭਾਵ ਜੀਵਾਤਮਾ. "ਜਾਨੀ ਵਿਛੁੰਨੜੇ ਮੇਰਾ ਮਰਣੁ ਭਇਆ." (ਵਡ ਮਃ ੧. ਅਲਾਹਣੀ) ੭. ਅ਼. ਅਪ੍ਰਾਧੀ. ਮੁਜਰਮ। ੮. ਦਿਲੇਰ। ੯. ਇੱਕ ਪ੍ਰੇਮੀ ਮੁਸਲਮਾਨ, ਜੋ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋਕੇ ਆਤਮਗ੍ਯਾਨੀ ਹੋਇਆ. "ਜਾਨੀ ਕੋ ਇਕ ਜਾਨੀ ਬਿਨਾ। ਕਛੁ ਨ ਸੁਹਾਵੈ ਉਰ ਇਕ ਛਿਨਾ." (ਗੁਪ੍ਰਸੂ) ੧੦. ਅ਼. [زانی] ਜ਼ਾਨੀ. ਵਿ- ਵਿਭਚਾਰੀ. ਜ਼ਨਾਕਾਰ। ੧੧. ਸੰ. ज्ञानिन् ਗ੍ਯਾਨੀ.
ਸਰੋਤ: ਮਹਾਨਕੋਸ਼
JÁNÍ
ਅੰਗਰੇਜ਼ੀ ਵਿੱਚ ਅਰਥ2
a, Beloved, dear, darling;—s. m. A lover, a sweetheart; (corrupted from the Persian word záṉí) an adulterer:—jání dushman, s. m. A foe at heart, a mortal enemy:—jání yár, s. m. A dear friend, an intimate friend.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ