ਜੀਵਾਲਨਹਾਰੁ
jeevaalanahaaru/jīvālanahāru

ਪਰਿਭਾਸ਼ਾ

ਵਿ- ਜੀਵਨਪ੍ਰਦਾਤਾ. ਜਿਵਾਉਣ ਵਾਲਾ. "ਮਿਰਤਕ ਕਉ ਜੀਵਾਲਨਹਾਰ." (ਸੁਖਮਨੀ) ੨. ਹੋਸ਼ ਵਿੱਚ ਲਿਆਉਣ ਵਾਲਾ. "ਗੁਰੁ ਅੰਕਸੁ ਮਾਰਿ ਜੀਵਾਲਣਹਾਰਾ." (ਗਉ ਮਃ ੩) ਮਦਮੱਤ ਹਾਥੀ ਨੂੰ ਅੰਕੁਸ਼ ਮਾਰਕੇ ਹੋਸ਼ ਵਿੱਚ ਲਿਆਉਣ ਵਾਲਾ.
ਸਰੋਤ: ਮਹਾਨਕੋਸ਼