ਜੁਮਾ
jumaa/jumā

ਪਰਿਭਾਸ਼ਾ

ਅ਼. [جُمعہ] ਜੁਮਅ਼ਹ. ਏਕਤ੍ਰ ਹੋਣ ਦਾ ਦਿਨ. ਇਸਲਾਮ ਮਤ ਅਨੁਸਾਰ ਸ਼ੁਕ੍ਰਵਾਰ ਪਵਿਤ੍ਰ ਦਿਨ ਹੈ. ਇਹ ਉਹ ਦਿਨ ਹੈ, ਜਿਸ ਵਿੱਚ ਆਦਮ ਨੂੰ ਖ਼ੁਦਾ ਬਹਿਸ਼ਤ ਦੇ ਬਾਗ਼ ਵਿੱਚ ਲੈ ਗਿਆ ਸੀ. ਕ਼ਯਾਮਤ ਦੇ ਦਿਨ ਕ਼ਬਰਾਂ ਵਿੱਚੋਂ ਉਠਕੇ ਆਦਮੀ ਇਸੇ ਦਿਨ ਖ਼ੁਦਾ ਅੱਗੇ ਅਖ਼ੀਰੀ ਫੈਸਲੇ ਲਈ ਪੇਸ਼ ਹੋਣਗੇ.#ਮਿਸ਼ਕਾਤ ਵਿੱਚ ਲਿਖਿਆ ਹੈ ਕਿ ਜੋ ਜੁਮੇ ਦੇ ਦਿਨ ਦੁਪਹਿਰ ਦੀ ਨਮਾਜ਼ ਵੇਲੇ ਇੱਕਮਨ ਹੋਕੇ ਖ਼ੁਤ਼ਬਾ ਸੁਣਦਾ ਹੈ, ਉਸ ਦੇ ਹਫ਼ਤੇ ਦੇ ਪਾਪ ਦੂਰ ਹੋ ਜਾਂਦੇ ਹਨ.#"ਰੋਜ਼ੇ ਜੁਮਅ਼ਹ ਮੋਮਨਾਨੇ ਪਾਕਬਾਜ਼।#ਗਿਰਦ ਮੇ ਆਯੰਦ ਅਜ਼ ਬਹਿਰੇ ਨਮਾਜ਼." (ਜ਼ਿੰਦਗੀ)
ਸਰੋਤ: ਮਹਾਨਕੋਸ਼

ਸ਼ਾਹਮੁਖੀ : جمعہ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

Friday
ਸਰੋਤ: ਪੰਜਾਬੀ ਸ਼ਬਦਕੋਸ਼

JUMÁ

ਅੰਗਰੇਜ਼ੀ ਵਿੱਚ ਅਰਥ2

s. m, Friday, the Friday mid-day prayer of Muhammadans:—jumá masít, s. f. The great mosque where Muhammada. s pray on Friday:—jumá paṛhṉá, v. n. To pray on Friday.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ