ਜੋਧ
jothha/jodhha

ਪਰਿਭਾਸ਼ਾ

ਸੰ. ਸੰਗ੍ਯਾ- ਯੋਧਾ. "ਕਵਨ ਜੋਧ ਜੋ ਕਾਲ ਸੰਘਾਰੈ." (ਸਿਧਗੋਸਟਿ) ੨. ਖਹਿਰੇ ਗੋਤ ਦਾ ਇੱਕ ਜੱਟ, ਜੋ ਗੁਰੂ ਨਾਨਕਦੇਵ ਦਾ ਪਰਮ ਭਗਤ ਸੀ। ੩. ਸ਼੍ਰੀ ਗੁਰੂ ਅਮਰਦੇਵ ਦਾ ਲਾਂਗਰੀ। ੪. ਇੱਕ ਬ੍ਰਾਹਮਣ, ਜੋ ਗੁਰੂ ਅਰਜਨਦੇਵ ਦਾ ਸਿੱਖ ਹੋ ਕੇ ਆਤਮਗ੍ਯਾਨ ਨੂੰ ਪ੍ਰਾਪਤ ਹੋਇਆ। ੫. ਦੇਖੋ, ਜੋਧਰਾਯ। ੬. ਦੇਖੋ, ਧੁਨੀ (ਕ) ੭. ਦਸ਼ਮੇਸ਼ ਦਾ ਸੇਵਕ ਇੱਕ ਮਸੰਦ, ਜੋ ਕੋਟਕਮਾਲ ਦਾ ਵਸਨੀਕ ਸੀ. ਮਸੰਦਾਂ ਨੂੰ ਦੰਡ ਦੇਣ ਸਮੇਂ ਸਤਿਗੁਰੂ ਨੇ ਇਸ ਨੂੰ ਮੁਆ਼ਫ਼ ਕੀਤਾ। ੮. ਰਾਜਪੂਤਾਂ ਦਾ ਇੱਕ ਗੋਤ੍ਰ। ੯. ਡਿੰਗ. ਪੁਤ੍ਰ. ਬੇਟਾ। ੧੦. ਲੁਦਿਆਨੇ ਤੋਂ ੧੧. ਕੋਹ ਪੁਰ ਇੱਕ ਪਿੰਡ, ਇਸ ਥਾਂ ਦਸ਼ਮੇਸ਼ ਆਲਮਗੀਰ ਪਿੰਡ ਤੋਂ ਚੱਲਕੇ ਕੁਝ ਸਮਾ ਵਿਰਾਜੇ ਹਨ. ਦੇਖੋ, ਆਲਮਗੀਰ ੩.
ਸਰੋਤ: ਮਹਾਨਕੋਸ਼

JODH

ਅੰਗਰੇਜ਼ੀ ਵਿੱਚ ਅਰਥ2

s. m, Labour, effort, endeavour, austerity:—jodh kamáuṉá, v. a. To practice austerities:—jodh karná, v. a. To labour hard, to endeavour, to practice austerities.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ