ਪਰਿਭਾਸ਼ਾ
ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਥਾਣਾ ਭਟਿੰਡਾ ਦਾ ਇੱਕ ਪਿੰਡ, ਜਿੱਥੇ ਦਸ਼ਮੇਸ਼ ਪਧਾਰੇ ਹਨ. ਗੁਰਦ੍ਵਾਰੇ ਪਾਸ ਜੋ ਤਾਲ ਹੈ ਉਸ ਵਿੱਚਦੀਂ ਗੁਰੂ ਸਾਹਿਬ ਨੀਲੇ ਵਸਤ੍ਰਾਂ ਸਹਿਤ ਘੋੜੇ ਪੁਰ ਚੜ੍ਹੇ ਹੋਏ ਲੰਘੇ ਅਰ ਸਾਰਾ ਲਿਬਾਸ ਬੱਗਾ ਹੋ ਗਿਆ, ਜਿਸ ਤੋਂ ਤਾਲ ਦਾ ਨਾਮ "ਬੱਗਸਰ" ਹੋਇਆ. ਇੱਥੋਂ ਦੇ ਵਸਨੀਕ ਸਿੱਖਾਂ ਨੇ ਸਤਿਗੁਰੂ ਦੀ ਭੇਟਾ ਗੁੜ ਕੀਤਾ. "ਜੱਸੀ ਆਇ ਚਲੇ ਗੁੜ ਖਾਇ." (ਗੁਪ੍ਰਸੂ)#ਗੁਰਦ੍ਵਾਰੇ ਨਾਲ ੬੦ ਵਿੱਘੇ ਜ਼ਮੀਨ ਪਿੰਡ ਪਥਰਾਲੇ ਵਿੱਚ, ਬੀਸ ਵਿੱਘੇ ਜੱਸੀ ਵਿੱਚ ਅਤੇ ਸਾਢੇ ਚਾਰ ਸੌ ਵਿੱਘੇ ਝਿੜੀ ਹੈ. ੧੬੦) ਰੁਪਯੇ ਪਟਿਆਲੇ ਵੱਲੋਂ ਸਾਲਾਨਾ ਹਨ. ਰੇਲਵੇ ਸਟੇਸ਼ਨ ਸੰਗਤ (ਬੀ. ਬੀ. ਸੀ. ਆਈ. ਰੇਲਵੇ) ਤੋਂ ਤਿੰਨ ਮੀਲ ਦੱਖਣ ਹੈ.
ਸਰੋਤ: ਮਹਾਨਕੋਸ਼