ਪਰਿਭਾਸ਼ਾ
ਸੰਗ੍ਯਾ- ਝਠੂਲੀ. ਝੁਠਾਉਣ ਦੀ ਕ੍ਰਿਯਾ. ਧੋਖੇਬਾਜ਼ੀ. "ਊਹੀ ਤੇ ਹਰਿਓ ਊਹਾ ਲੇ ਧਰਿਓ, ਜੈਸੇ ਬਾਸਾ ਮਾਸ ਦੇਤ ਝਾਟੁਲੀ." (ਸਾਰ ਮਃ ੫) ਜਿਸ ਗੁਥਲੀ ਵਿੱਚੋਂ ਸ਼ਿਕਾਰੀ ਨੇ ਮਾਸ ਕੱਢਿਆ, ਉੱਥੇ ਹੀ ਫੇਰ ਰੱਖ ਦਿੱਤਾ, ਬਾਸ਼ੇ ਨੂੰ ਸ਼ਿਕਾਰ ਦਾ ਲਾਲਚ ਵਧਾਉਣ ਲਈ ਕੇਵਲ ਝਠੂਲੀ ਦਿੱਤੀ. ਜੇ ਖਾਣ ਨੂੰ ਮਾਸ ਦਿੱਤਾ ਜਾਵੇ, ਤਦ ਰੱਜਕੇ ਬਾਸ਼ਾ ਕੰਮ ਨਹੀਂ ਦਿੰਦਾ.
ਸਰੋਤ: ਮਹਾਨਕੋਸ਼