ਪਰਿਭਾਸ਼ਾ
ਸੰ. ਝਾਟ. ਸੰਗ੍ਯਾ- ਝਾੜ. "ਕਿਤਕ ਦੁਰੇ ਜਬ ਝਾਰ ਮਝਾਰੰ." (ਨਾਪ੍ਰ) ੨. ਦੇਖੋ, ਝਾੜਨਾ. "ਪਾਪਰਤ ਕਰਝਾਰ." (ਸਾਰ ਮਃ ੫) ਹੋਰ ਪਾਸਿਓਂ ਹੱਥ ਝਾੜਕੇ (ਹੱਥ ਧੋਕੇ) ਪਾਪ ਪਰਾਇਣ ਹੋਇਆ। ੩. ਫਾਨੂਸਾਂ ਦਾ ਪੁੰਜ. ਝਾੜ ਦੀ ਸ਼ਕਲ ਦੇ ਫਾਨੂਸ, ਜਿਨ੍ਹਾਂ ਵਿੱਚ ਮੋਮਬੱਤੀ ਆਦਿ ਮਚਾਉਂਦੇ ਹਨ. Chanzelier. "ਜਾਰਤ ਝਾਰਨ ਬ੍ਰਿੰਦ ਮਸਾਲ." (ਗੁਪ੍ਰਸੂ) ੪. ਝਾੜ ਦੀ ਸ਼ਕਲ ਦੀ ਆਤਿਸ਼ਬਾਜ਼ੀ। ੫. ਸ਼ਸਤ੍ਰਾਂ ਦੇ ਪ੍ਰਹਾਰ ਤੋਂ ਪੈਦਾ ਹੋਏ ਚਿੰਗਾੜੇ. "ਉਠੀ ਸਸਤ੍ਰ ਝਾਰੰ." (ਵਿਚਿਤ੍ਰ) ੬. ਸਮੁਦਾਯ. ਗਰੋਹ। ੭. ਦਸ੍ਤ. ਜੁਲਾਬ.
ਸਰੋਤ: ਮਹਾਨਕੋਸ਼