ਝਾਲ
jhaala/jhāla

ਪਰਿਭਾਸ਼ਾ

ਸੰਗ੍ਯਾ- ਪਾਣੀ ਦੀ ਡਿਗਦੀ ਹੋਈ ਧਾਰਾ. ਫ਼ਾਲ (fall) ੨. ਪਾਣੀ ਦੇ ਤਰੰਗ ਦਾ ਉਛਾਲ. ਝੱਲ. "ਜਿਸ ਸਮੁਦ੍ਰ ਕੀ ਝਾਲ ਤੇ ਰਹਿ ਰਤਨ ਸੁਖਾਲਾ." (ਗੁਪ੍ਰਸੂ) ੩. ਵਡਾ ਕਟੋਰਾ। ੪. ਵਡੇ ਛੈਣੇ. ਕਾਂਸੇ. "ਮ੍ਰਿਦੰਗ ਝਾਲ." (ਰਾਮਾਵ) ੫. ਡਿੰਗ. ਅੱਗ. ਸੰ. ਜ੍ਵਾਲ। ੬. ਅਗਨਿ ਦੀ ਲਾਟਾ. "ਉਠੀ ਝਾਲ ਅੱਗੰ." (ਵਿਚਿਤ੍ਰ) ੭. ਤੇਜ. ਪ੍ਰਕਾਸ਼.
ਸਰੋਤ: ਮਹਾਨਕੋਸ਼

ਸ਼ਾਹਮੁਖੀ : جھال

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

suffering, enduring, bearing; burden, responsibility; gilding, coating, polish, sheen; man-made, artificial waterfall on canals; weir
ਸਰੋਤ: ਪੰਜਾਬੀ ਸ਼ਬਦਕੋਸ਼