ਪਰਿਭਾਸ਼ਾ
ਸੰਗ੍ਯਾ- ਤੇਜ. ਪ੍ਰਕਾਸ਼. ਪ੍ਰਭਾ. "ਕੇਹੜਾ ਝਲੇ ਗੁਰੂ ਦੀ ਝਾਲਾ." (ਭਾਗੁ) ੨. ਧੁੱਪ. ਆਤਪ. "ਸੂਰਜੁ ਤਪੈ ਅਗਨਿ ਬਿਖ ਝਾਲਾ." (ਮਾਰੂ ਸੋਲਹੇ ਮਃ ੧) ੩. ਰਾਜਪੂਤਾਂ ਦੀ ਇੱਕ ਜਾਤਿ, ਜੋ ਗੁਜਰਾਤ ਅਤੇ ਮਾਰਵਾੜ ਵਿੱਚ ਪਾਈ ਜਾਂਦੀ ਹੈ. ਚੰਦ ਕਵੀ ਨੇ ਪ੍ਰਿਥੀਰਾਜਰਾਯਸੇ" ਵਿੱਚ ਇਸ ਦੀ ਬਹਾਦੁਰੀ ਦਾ ਜਿਕਰ ਕੀਤਾ ਹੈ.
ਸਰੋਤ: ਮਹਾਨਕੋਸ਼