ਪਰਿਭਾਸ਼ਾ
ਸੰ. ਝਾਟ. ਸੰਗ੍ਯਾ- ਵਨ (ਬਣ). ਜੰਗਲ. "ਜਿਉ ਝਾੜ ਮਿਰਗ ਭਾਲੇ." (ਵਾਰ ਗਉ ੧. ਮਃ ੪) ੨. ਸੰਘਣਾ ਬੂਟਾ। ੩. ਕੰਡੇਦਾਰ ਬੂਝਾ। ੪. ਦਸ੍ਤ. ਜੁਲਾਬ। ੫. ਭੂਸੇ ਵਿੱਚੋਂ ਦਾਣਿਆਂ ਦੇ ਝੜਨ ਦਾ ਭਾਵ। ੬. ਬੂਟੇ ਦੀ ਸ਼ਕਲ ਦਾ ਫਾਨੂਸ ਅਥਵਾ ਦੀਵਿਆਂ ਦਾ ਪੁੰਜ. ਦੇਖੋ, ਝਾਰ ੩.। ੭. ਝਾੜ ਦੀ ਸ਼ਕਲ ਦੀ ਆਤਿਸ਼ਬਾਜ਼ੀ.
ਸਰੋਤ: ਮਹਾਨਕੋਸ਼