ਪਰਿਭਾਸ਼ਾ
ਪਿੰਡ 'ਤਰਗੇ' (ਜਿਲਾ ਲਹੌਰ, ਤਸੀਲ ਥਾਣਾ ਕੁਸੂਰ) ਤੋਂ ਪੱਛਮ ਦਿਸ਼ਾ ਪੌਣ ਮੀਲ ਦੇ ਕ਼ਰੀਬ ਸ਼੍ਰੀ ਗੁਰੂ ਅਮਰਦਾਸ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਕੁਸੂਰ ਨੂੰ ਜਾ ਰਹੇ ਸਨ, ਤਾਂ 'ਕਾਦੀਵਿੰਡ'¹ ਦੇ ਲੋਕਾਂ ਨੇ ਪ੍ਰੇਮ ਪ੍ਰਗਟ ਕੀਤਾ. ਬੇਨਤੀ ਮੰਨਕੇ ਗੁਰੂ ਜੀ ਇੱਥੇ ਠਹਿਰ ਗਏ. ਛੋਟਾ ਜਿਹਾ ਅਸਥਾਨ ਬਣਿਆ ਹੋਇਆ ਹੈ. ਪਾਸ ਹੀ ਉਹ ਬਿਰਛ ਮੌਜੂਦ ਹਨ, ਜਿਨ੍ਹਾਂ ਨਾਲ ਗੁਰੂ ਜੀ ਦੇ ਘੋੜੇ ਦੀ ਅਗਾੜੀ ਪਛਾੜੀ ਬੱਧੀ ਸੀ. ਕੋਲ ਇੱਕ ਪੱਕਾ ਦਾਲਾਨ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਗੁਰਦ੍ਵਾਰੇ ਨਾਲ ਢਾਈ ਘੁਮਾਉਂ ਜ਼ਮੀਨ ਭਾਈ ਸੁਲੱਖਣ ਸਿੰਘ ਜੀ. "ਕਾਦੀਪਿੰਡ" ਵਾਲੇ ਵੱਲੋਂ ਹੈ. ਢਾਈ ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ. ਮੇਲਾ ਵੈਸਾਖੀ ਨੂੰ ਲਗਦਾ ਹੈ. ਇਹ ਥਾਂ ਰੇਲਵੇ ਸਟੇਸ਼ਨ ਕੁਸੂਰ ਤੋਂ ਈਸ਼ਾਨ ਕੋਣ ਚਾਰ ਮੀਲ ਦੇ ਕ਼ਰੀਬ ਹੈ.
ਸਰੋਤ: ਮਹਾਨਕੋਸ਼