ਪਰਿਭਾਸ਼ਾ
ਇਹ ਦੁਤਾਰਾ ਬਜਾਕੇ ਗਾਉਂਦਾ ਹੋਇਆ ਮਸ੍ਤੀ ਵਿੱਚ ਝੂਲਿਆ ਕਰਦਾ ਸੀ, ਜਿਸ ਕਾਰਣ ਝੂਲਨਾਸਿੰਘ ਨਾਮ ਪ੍ਰਸਿੱਧ ਹੋਇਆ। ਦਮਦਮੇ ਦੇ ਮਕ਼ਾਮ ਇੱਕ ਦਿਨ ਇਸ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਕੈਂਪ ਪਾਸ ਦੁਤਾਰਾ ਬਜਾਕੇ ਗਁਵਾਰੂ ਗੀਤ ਗਾਏ. ਅੰਤ ਨੂੰ ਇਹ ਸਮਝਕੇ ਕਿ ਮੇਰਾ ਗਾਉਣਾ ਬਜਾਉਣਾ ਸ਼ਾਇਦ ਮਾਤਾ ਜੀ ਨੇ ਸੁਣਿਆ ਹੋਊ, ਬਹੁਤ ਪਛਤਾਇਆ ਅਤੇ ਜੋਸ਼ ਵਿੱਚ ਆਕੇ ਇੰਦ੍ਰੀ ਕੱਟ ਦਿੱਤੀ ਅਰ ਸਾਰੀ ਅਵਸ੍ਥਾ ਮੌਨੀ ਰਹਿਕੇ ਵਿਤਾਈ. ਇਸੇ ਕਾਰਣ ਇਸ ਨੂੰ 'ਅਕੂਆ' ਭੀ ਆਖਦੇ ਹਨ.
ਸਰੋਤ: ਮਹਾਨਕੋਸ਼