ਪਰਿਭਾਸ਼ਾ
ਸੰਗ੍ਯਾ- ਪੌਣ ਦਾ ਬੁੱਲਾ. ਹਵਾ ਦੀ ਲਹਿਰ। ੨. ਪੀਂਘ ਹਿੰਡੋਲੇ ਆਦਿ ਦਾ ਝੂਟਾ (ਹੂਟਾ) ੩. ਨਸ਼ੇ ਵਿੱਚ ਸਿਰ ਦਾ ਝੁਕਾਉ. ਟੂਲ. ਪੀਨਕ। ੪. ਆਨੰਦ ਦਾ ਹੁਲਾਰਾ ਖ਼ੁਸ਼ੀ ਦਾ ਝੂਟਾ. "ਅਨਦ ਸਹਜਧੁਨਿ ਝੋਕ." (ਸਾਰ ਸੂਰਦਾਸ) ੫. ਭੱਠੀ ਵਿੱਚ ਪਾਉਣ ਦਾ ਈਂਧਨ. ਪੱਤੇ ਫੂਸ ਆਦਿ ਜੋ ਭੱਠ ਵਿੱਚ ਝੋਕੇ ਜਾਣ। ੬. ਝੁਕਣ ਦਾ ਭਾਵ. ਝੁਕਾਉ। ੭. ਗੀਤ ਦਾ ਲੰਮਾ ਰਹਾਉ. ਟੇਕ. ਅਸ੍ਥਾਈ। ੮. ਕਲਗੀ, ਜੋ ਮਹਾਰਾਜਿਆਂ ਦੇ ਸਿਰ ਦਾ ਭੂਸਣ ਹੈ ਅਤੇ ਸਿਰ ਦੀ ਹਰਕਤ ਨਾਲ ਲਹਿਰਾਉਂਦੀ ਹੈ. "ਝੋਕ ਐਸੇ ਲਸੈ ਜੋਤਿ ਫੁੰਦਨ ਦਿਸੈ ਸੋਭ ਅਪਾਰ ਨਹਿ ਬਰਨਿ ਆਵੈ." (ਗੁਰੁਸੋਭਾ) ੯. ਦੇਖੋ, ਝੋਕਿ.
ਸਰੋਤ: ਮਹਾਨਕੋਸ਼