ਪਰਿਭਾਸ਼ਾ
ਅਮ੍ਰਿਤਸਰ ਜੀ ਦੀ ਦਰਸ਼ਨੀ ਡਿਹੁਡੀ ਅੱਗੇ ਉਹ ਬੁੰਗਾ, ਜਿੱਥੇ ਦੋ ਉੱਚੇ ਸੁਨਹਿਰੀ ਨਿਸ਼ਾਨ ਖੜੇ ਹਨ. ਇੱਥੇ ਪਹਿਲਾਂ ਸਨ ੧੭੭੫ ਵਿੱਚ ਬ੍ਰਹਮਬੂਟੇ ਦੇ ਉਦਾਸੀ ਸੰਤਾਂ ਨੇ ਨਿਸ਼ਾਨ ਖੜਾ ਕੀਤਾ ਸੀ ਜੋ ਸਨ ੧੮੪੧ ਵਿੱਚ ਝੱਖੜ ਨਾਲ ਡਿਗ ਪਿਆ. ਇਹ ਝੰਡਾ ਸਰੋਵਰ ਵਿੱਚ ਪੁਲ ਦੇ ਨਾਲ ਰੱਖ ਦਿੱਤਾ ਗਿਆ. ਫੇਰ ਇੱਕ ਨਿਸ਼ਾਨ ਮਹਾਰਾਜਾ ਸ਼ੇਰ ਸਿੰਘ ਨੇ ਦੂਜਾ ਸਰਦਾਰ ਦੇਸਾ ਸਿੰਘ ਮਜੀਠੀਏ ਨੇ ਲਵਾਇਆ. ਦੋਵੇਂ ਝੰਡੇ ਵਿੱਚੋਂ ਲੋਹੇ ਦੇ ਉਪਰੋਂ ਤਾਂਬੇ ਦੇ ਸਨਹਿਰੀ ਪੱਤਰਿਆਂ ਨਾਲ ਮੜ੍ਹੇ ਹੋਏ ਹਨ.#ਇਹ ਬੁੰਗਾ ਨਵੇਂ ਸਿਰੇ ਕਾਰਸੇਵਾ ਦੇ ਵੇਲੇ ਸਨ ੧੯੨੩ ਵਿੱਚ ਬਣਾਇਆ ਗਿਆ ਹੈ.
ਸਰੋਤ: ਮਹਾਨਕੋਸ਼