ਪਰਿਭਾਸ਼ਾ
ਰੋਹਤਕ ਜਿਲੇ ਦਾ ਇੱਕ ਨਗਰ, ਜਿੱਥੇ ਤਸੀਲ ਹੈ. ਇਸ ਦਾ ਉੱਚਾਰਣ ਝਜਰ ਭੀ ਹੈ. ਝੱਜਰ ਦਿੱਲੀ ਤੋਂ ੩੫ ਮੀਲ ਪੱਛਮ ਹੈ. ਇੱਥੇ ਮੁਸਲਮਾਨਾਂ ਦੀ, ਜੱਟਾਂ ਦੀ ਅਤੇ ਬੇਗਮ ਸਮਰੂ ਦੀ ਹੁਕੂਮਤ ਰਹੀ ਹੈ. ਸਨ ੧੮੦੩ ਵਿੱਚ ਝੱਜਰ ਅੰਗ੍ਰੇਜ਼ੀ ਸਰਕਾਰ ਵੱਲੋਂ ਨਵਾਬ ਨਿਜਾਬਤਖ਼ਾਨ ਨੂੰ ਦਿੱਤਾ ਗਿਆ. ਸਨ ੧੮੫੭ ਦੇ ਗਦਰ ਵਿੱਚ ਬਾਗੀਆਂ ਨੂੰ ਸਹਾਇਤਾ ਦੇਣ ਦੇ ਅਪਰਾਧ ਵਿੱਚ ਝੱਜਰ ਅਤੇ ਇਸ ਦਾ ਇਲਾਕਾ ਜ਼ਬਤ ਕੀਤਾ ਗਿਆ ਅਤੇ ਨਵਾਬ ਅਬਦੁਲਰਹਿਮਾਨ ਖ਼ਾਨ ਨੂੰ ਫਾਹੇ ਚਾੜ੍ਹਿਆ ਗਿਆ.#ਝੱਜਰ ਦੇ ਜਬਤ ਹੋਏ ਇਲਾਕੇ ਵਿੱਚੋਂ ਸਿੱਖ ਰਿਆਸਤਾਂ- ਪਟਿਆਲਾ, ਜੀਂਦ ਅਤੇ ਨਾਭੇ ਨੂੰ, ਨਾਰਨੌਲ, ਦਾਦਰੀ ਅਤੇ ਬਾਵਲ ਦਾ ਇਲਾਕਾ ਸਰਕਾਰ ਵੱਲੋਂ ਮਿਲਿਆ.#ਝੱਜਰ ਵਿੱਚ ਵਸਤ੍ਰ ਬਹੁਤ ਚੰਗੇ ਰੰਗੇ ਜਾਂਦੇ ਹਨ ਅਤੇ ਸੁਰਾਹੀਆਂ (ਝਾਰੀਆਂ) ਬਹੁਤ ਪਤਲੀਆਂ ਬਣਦੀਆਂ ਹਨ. ਕੋਈ ਅਚਰਜ ਨਹੀਂ ਕਿ ਝੱਜਰ ਵਿੱਚ ਉੱਤਮ ਸੁਰਾਹੀ ਬਣਨ ਤੋਂ ਹੀ ਸੁਰਾਹੀ ਦਾ ਨਾਮ "ਝੱਜਰ" ਹੋਗਿਆ ਹੋਵੇ। ੨. ਸੰ. अलिञ्ज ਅਲਿੰਜਰ. ਪਾਣੀ ਦੀ ਝਾਰੀ. ਸੁਰਾਹੀ.
ਸਰੋਤ: ਮਹਾਨਕੋਸ਼