ਪਰਿਭਾਸ਼ਾ
ਸੰਗ੍ਯਾ- ਸੰ. ਟੰਕਕ. ਚਾਂਦੀ ਦਾ ਇੱਕ ਪੁਰਾਣਾ ਸਿੱਕਾ. ਰੁਪਯਾ. "ਲਖ ਟਕਿਆਂ ਕੇ ਮੁੰਦੜੇ ਲਖ ਟਕਿਆਂ ਕੇ ਹਾਰ." (ਵਾਰ ਆਸਾ) "ਮਨ ਦਸ ਨਾਜੁ ਟਕਾ ਚਾਰ ਗਾਂਠੀ." (ਸਾਰ ਕਬੀਰ) ੨. ਪੈਸਾ. ੧੪੫ ਵੇਂ ਚਰਿਤ੍ਰ ਵਿੱਚ ਦਸ ਲਾਖ ਟਕਾ, ਪੰਜ ਹਜ਼ਾਰ ਅਸ਼ਰਫ਼ੀ ਦੇ ਬਰਾਬਰ ਲਿਖਿਆ ਹੈ। ੩. ਦੋ ਪੈਸੇ. ਅੱਧਾ ਆਨਾ। ੪. ਧਨ. ਦੌਲਤ.#ਕਰੈ ਕੁਲਾਹਲ ਟਕਾ, ਟਕਾ ਮਿਰਦੰਗ ਬਜਾਵੈ,#ਟਕਾ ਚਢੈ ਸੁਖਪਾਲ, ਟਕਾ ਸਿਰ ਛਤ੍ਰ ਧਰਾਵੈ,#ਟਕਾ ਮਾਇ ਅਰੁ ਬਾਪੁ, ਟਕਾ ਭੈਯਨ ਕੋ ਭੈਯਾ,#ਟਕਾ ਸਾਸੁ ਅਰ ਸਸੁਰ, ਟਕਾ ਸਿਰ ਲਾਡ ਲਡੈਯਾ,#ਏਕ ਟਕੇ ਬਿਨ ਟੁਕਟੁਕਾ ਹੋਤ ਰਹਿਤ ਹੈ ਰਾਤ ਦਿਨ,#"ਬੈਤਾਲ" ਕਹੈ ਬਿਕ੍ਰਮ ਸੁਨੋ#ਇਕ ਜੀਵਨ ਇਕ ਟਕੇ ਬਿਨ.#੫. ਸਵਾ ਸੇਰ ਦੇ ਬਰਾਬਰ ਇੱਕ ਤੋਲ, ਜੋ ਗੜ੍ਹਵਾਲ ਵਿੱਚ ਪ੍ਰਚਲਿਤ ਹੈ.
ਸਰੋਤ: ਮਹਾਨਕੋਸ਼