ਪਰਿਭਾਸ਼ਾ
ਰਿਆਸਤ ਪਟਿਆਲਾ, ਤਸੀਲ ਸਰਹਿੰਦ, ਥਾਣਾ ਮੂਲੇਪੁਰ ਦਾ ਇੱਕ ਪਿੰਡ. ਇੱਥੇ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਵਿਰਾਜੇ ਹਨ. ਇਸ ਪਿੰਡ ਦੀ ਆਬਾਦੀ ਸੰਮਤ ੧੮੮੭ ਵਿੱਚ ਹੋਈ ਹੈ. ਗੁਰੂ ਸਾਹਿਬ ਜਦ ਇੱਥੇ ਆਏ ਹਨ ਤਦ ਗ੍ਰਾਮ ਨਹੀਂ ਸੀ. ਜਿਸ ਪਿੱਪਲ ਹੇਠ ਗੁਰੂ ਜੀ ਬੈਠੇ ਹਨ ਉਹ ਮੌਜੂਦ ਹੈ. ਰਿਆਸਤ ਪਟਿਆਲੇ ਨੇ ਗੁਰਦ੍ਵਾਰਾ ਬਣਵਾਇਆ ਹੈ ਅਤੇ ਚਾਲੀ ਰੁਪਯੇ ਸਾਲਾਨਾ ਮਿਲਦੇ ਹਨ. ਰੇਲਵੇ ਸਟੇਸ਼ਨ ਕੌਲੀ ਤੋਂ ਇਹ ਚਾਰ ਮੀਲ ਅਗਨਿ ਕੋਣ ਹੈ.
ਸਰੋਤ: ਮਹਾਨਕੋਸ਼