ਪਰਿਭਾਸ਼ਾ
ਟਾਂਡਾ ਅਤੇ ਉੜਮੁੜ ਦੋ ਪਿੰਡਾਂ ਦਾ ਇੱਕ ਨਾਮ ਹੋ ਗਿਆ ਹੈ. ਇਹ ਗ੍ਰਾਮ ਜਿਲਾ ਹੁਸ਼ਿਆਰਪੁਰ ਦੀ ਦੁਸੂਹਾ ਤਸੀਲ ਵਿੱਚ ਇੱਕ ਦੂਜੇ ਤੋਂ ਇੱਕ ਮੀਲ ਦੀ ਵਿੱਥ ਪੁਰ ਹਨ. ਹੁਣ ਜਲੰਧਰ ਮੁਕੇਰੀਆਂ ਰੇਲਵੇ ਲੈਨ ਤੇ ਟਾਂਡਾ ਉਰਮੁਰ ਸਟੇਸ਼ਨ ਹੈ. ਇਸ ਥਾਂ ਸਖੀਸਰਵਰ (ਸੁਲਤਾਨ ਪੀਰ) ਦਾ ਪ੍ਰਸਿੱਧ ਅਸਥਾਨ ਹੈ, ਜਿਸ ਨੂੰ ਸੁਲਤਾਨੀਏ ਦੂਰੋਂ ਦੂਰੋਂ ਪੂਜਣ ਆਉਂਦੇ ਹਨ. ਦੇਖੋ, ਬਿਸੰਭਰਦਾਸ ੨.
ਸਰੋਤ: ਮਹਾਨਕੋਸ਼